ਚੀਫ ਜਸਟਿਸ ਉੱਤੇ ਜੁੱਤੀ ਸੁੱਟਣ ਅਤੇ ਜਾਤੀ ਉਤਪੀੜਨ ਤੋਂ ਬਾਅਦ ਆਈਪੀਐਸ ਅਫਸਰ ਵੱਲੋਂ ਖੁਦਕੁਸ਼ੀ 'ਤੇ ਕੋਈ ਕਾਰਵਾਈ ਨਾ ਹੋਣ ਨਾਲ ਭਾਜਪਾ ਬੇਨਕਾਬ ਹੋਈ : ਆਗੂ
ਲੁਧਿਆਣਾ 13 ਅਕਤੂਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਜਗਜੀਤ ਸਿੰਘ ਸਾਂਪਲਾ) ਬਹੁਜਨ ਸਮਾਜ ਪਾਰਟੀ ਜਿਲ੍ਹਾ ਲੁਧਿਆਣਾ ਸ਼ਹਿਰੀ ਅਤੇ ਦਿਹਾਤੀ ਟੀਮ ਵੱਲੋਂ ਪੰਜਾਬ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਦੇ ਦਿਸ਼ਾ ਨਿਰਦੇਸ਼ ਉੱਤੇ ਜਿਲ੍ਹੇ ਦੇ ਡੀਸੀ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਸਪਾ ਆਗੂ ਪੰਜਾਬ ਜਨਰਲ ਸਕੱਤਰ ਬਲਵਿੰਦਰ ਬਿੱਟਾ, ਪੰਜਾਬ ਸਕੱਤਰ ਭਾਗ ਸਿੰਘ ਸਰੀਂਹ, ਜ਼ਿਲ੍ਹਾ ਇੰਚਾਰਜ ਪ੍ਰਗਣ ਬਿਲਗਾ, ਦਿਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆ, ਜਿਲਾ ਪ੍ਰਧਾਨ ਸ਼ਹਿਰੀ ਬਲਵਿੰਦਰ ਜੱਸੀ ਨੇ ਦੱਸਿਆ ਕਿ ਬੀਤੇ ਦਿਨੀਂ ਹਰਿਆਣਾ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਨੇ ਹਰਿਆਣਾ ਦੇ ਡੀਜੀਪੀ ਸਮੇਤ ਕੁਝ ਹੋਰਨਾਂ ਅਧਿਕਾਰੀਆਂ ਵੱਲੋਂ ਦਿੱਤੇ ਜਾਤੀ ਉਤਪੀੜਨ ਦੇ ਚੱਲਦਿਆਂ ਆਤਮ ਹੱਤਿਆ ਕਰ ਲਈ ਸੀ ਜਿਸ ਸਬੰਧੀ ਉਸ ਵੱਲੋਂ ਸੁਸਾਇਡ ਨੋਟ ਵੀ ਲਿਖਿਆ ਗਿਆ ਸੀ। ਉਸਦੀ ਆਈ ਏ ਐਸ ਪਤਨੀ ਅਮਨੀਤ ਨੇ ਉਸ ਸੁਸਾਇਡ ਨੋਟ ਦੇ ਅਧਾਰ 'ਤੇ ਸਾਰੇ 15 ਦੋਸ਼ੀਆਂ ਨੂੰ ਜਿਥੇ ਦਰਜ ਮੁਕਦਮੇਂ 'ਚ ਨਾਮਜਦ ਕਰਨ ਦੀ ਮੰਗ ਕੀਤੀ ਸੀ ਉਥੇ ਹੀ ਡੀਜੀਪੀ ਸ਼ਤਰੂਘਣ ਕਪੂਰ ਅਤੇ ਐਸ ਪੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋਂ ਹਰਿਆਣਾ ਦੀ ਭਾਜਪਾ ਸਰਕਾਰ ਨੇ ਪਰਿਵਾਰ ਦੀ ਗੱਲ ਨਹੀਂ ਮੰਨੀ ਤਾਂ ਬਸਪਾ ਸੂਬਾ ਪ੍ਰਧਾਨ ਸ੍ਰ ਕਰੀਮਪੁਰੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਅੱਜ ਪੰਜਾਬ ਭਰ ਵਿੱਚ ਜ਼ਿਲ੍ਹਾ ਹੈਡ ਕੁਆਟਰਾਂ ਉੱਤੇ ਧਰਨੇ ਦੇਣ ਉਪਰੰਤ ਡੀਸੀ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਇਹੀ ਮੰਗ ਤਹਿਤ ਮੰਗ ਪੱਤਰ ਭੇਜੇ ਗਏ ਹਨ। ਆਗੂਆਂ ਨੇ ਕਿਹਾ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਪਾਰਟੀ ਹਾਈ ਕਮਾਂਡ ਵੱਲੋਂ ਤਿੱਖੇ ਤੋਂ ਤਿੱਖੇ ਸੰਘਰਸ਼ ਨੂੰ ਸਫਲ ਬਣਾਉਣ ਲਈ ਹਰ ਕੀਮਤ ਅਦਾ ਕਰਨ ਲਈ ਤਿਆਰ ਹਨ।ਆਗੂਆਂ ਨੇ ਕਿਹਾ ਕਿ ਨਿਆ ਦੀ ਸਭ ਤੋਂ ਉੱਚੀ ਕੁਰਸੀ ਉੱਤੇ ਬਿਰਾਜਮਾਨ ਚੀਫ ਜਸਟਿਸ ਉੱਤੇ ਜਾਤੀ ਮਾਨਸਿਕਤਾ ਤਹਿਤ ਸੁੱਤੀ ਗਈ ਜੁੱਤੀ ਉੱਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿ ਦੂਜਾ ਇਹ ਭਾਣਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਦੋਵਾਂ ਮਾਮਲਿਆਂ ਚ ਭਾਜਪਾ ਸਰਕਾਰ ਦੀ ਕਰਵਾਈ ਕਟਿਹਰੇ ਵਿੱਚ ਖੜ੍ਹੀ ਹੈ ਜ਼ੋ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ ਨੂੰ ਦੇਸ਼ ਦੇ ਦਲਿਤ ਪਿਛੜਿਆਂ ਦੀ ਕੋਈ ਪ੍ਰਵਾਹ ਨਹੀਂ ਭਾਵੇਂ ਇਹ ਉਹ ਕਿੱਡੇ ਵੀ ਅਹੁਦੇ ਉੱਤੇ ਬਿਰਾਜਮਾਨ ਕਿਉਂ ਨਹੀਂ ਪਰ ਬਸਪਾ ਇਸਨੂੰ ਬਰਦਾਸ਼ਤ ਨਹੀਂ ਕਰੇਗੀ ਤੇ ਭਾਜਪਾ ਦਾ ਦਲਿਤ ਪਿਛੜਾ ਵਿਰੋਧੀ ਚੇਹਰਾ ਬੇਨਕਾਬ ਕਰੇਗੀ। ਇਸ ਮੌਕੇ ਬਿੱਟੂ ਸ਼ੇਰਪੁਰ, ਮਨਜੀਤ ਸਿੰਘ ਬਾੜੇਵਾਲ, ਭੁਪਿੰਦਰ ਸਿੰਘ ਜੌੜਾ, ਗੁਰਦੀਪ ਚਮਿੰਡਾ, ਅਮਰੀਕ ਸਿੰਘ ਘੁਲਾਲ, ਗੁਰਮੀਤ ਸਿੰਘ ਰੇਲਵੇ, ਕਮਲ ਘਈ, ਸੁਖਦੇਵ ਚੱਡਾ, ਬਲਜੀਤ ਸਾਇਆਂ, ਇੰਦਰੇਸ਼ ਕੁਮਾਰ, ਸੋਨੂੰ ਕੁਮਾਰ, ਸੁਰਜਨ ਕੁਮਾਰ ਠੇਕੇਦਾਰ, ਬਿਸ਼ੰਬਰ ਲਾਲ, ਮਾਸਟਰ ਰਾਜਕੁਮਾਰ, ਕਰਮ ਪਾਲ ਮੌਰੀਆ, ਮਹਾਂ ਸਿੰਘ ਬਾੜੇਵਾਲ, ਮਾਸਟਰ ਵੀਰ ਸਿੰਘ ਸੰਗੋਵਾਲ, ਜਸਵੀਰ ਸਿੰਘ ਸੰਗੋਵਾਲ, ਬਲਵਿੰਦਰ ਸਿੰਘ ਜਸਪਾਲ ਬਾਂਗਰ, ਹਰਮੀਤ ਸਿੰਘ ਸ਼ੇਰਪੁਰ, ਜਰਨੈਲ ਸਿੰਘ ਡੇਹਲੋਂ, ਤੇਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
No comments
Post a Comment